Destination India  

ਦੋਸਤਾਂ ਅਤੇ ਰਿਸ਼ਤੇਦਾਰਾਂ ਕੋਲ ਵਿਜ਼ਿਟ ਕਰਨ ਜਾਣਾ

ਕਿਸੇ ਵੀ ਕਿਸਮ ਦੀ ਟ੍ਰੈਵਲ ਕਰਨੀ ਹੋਵੇ , ਬਿਮਾਰੀ  ਤੋਂ  ਬਚਣ ਲਈ ਜ਼ਰੂਰੀ ਹੈ ਕਿ ਜਾਣ ਤੋਂ ਪਹਿਲਾਂ ਸਿਹਤ ਸੰਬੰਧੀ ਸਾਲਾਹ ਲਈ ਜਾਵੇ ।

ਅੱਧੇ ਤੋਂ ਜ਼ਿਆਦਾ ਅੰਤਰ -ਰਾਸ਼ਟਰੀ  ਯਾਤਰੀ ਜੋ ਵਿਕਾਸਸ਼ੀਲ ਦੇਸ਼ਾਂ ਵਿੱਚ ਜਾਂਦੇ ਹਨ ਯਾਤਰਾ ਦੇ ਦੋਰਾਨ ਜਾਂ ਬਾਅਦ ਵਿੱਚ ਬਿਮਾਰ ਹੋ ਜਾਂਦੇ ਹਨ ਇਸ ਲਈ ਸੈਂਟਰਜ ਫਾਰ ਡਜੀਜ ਕੰਟਰੋਲ ਐਂਡ ਪ੍ਰੀਵੈਂਸ਼ਨ ਵਾਲੇ ਯਾਤਰਾ  ਕਰਨ ਵਾਲਿਆਂ ਨੂੰ ਪਹਿਲਾਂ ਅਤੇ ਯਾਤਰਾ ਦੇ ਦੌਰਾਨ , ਸਰਗਰਮ , ਤਿਆਰ ਅਤੇ ਸੁਰੱਖਿਅਤ ਰਹਿਣ ਲਈ ਉਤਸ਼ਾਹਿਤ ਕਰਦੇ ਹਨ ।

ਆਪਣੇ ਆਪ ਨੂੰ ਜਾਣੋ

ਕੀ ਤੁਸੀਂ ਆਪਣੀਆਂ ਦਵਾਈਆਂ ਅਤੇ ਟੀਕੇ ਸਮੇਂ ਸਿਰ ਲਏ ਹਨ ? ਕੀ ਤੁਸੀਂ ਟ੍ਰੈਵਲ ਕਰਨ ਲਈ ਬਹੁਤ ਬਿਮਾਰ ਹੋ ? ਵਿਦੇਸ਼ ਯਾਤਰਾ ਕਰਨ ਨਾਲ ਤੁਸੀਂ ਕਈ ਅਨਜਾਣ ਬਿਮਾਰੀਆਂ ਲੈ ਸਕਦੇ ਹੋ , ਸੋ ਤੁਸੀਂ ਇੰਡੀਆ ਟ੍ਰੈਵਲ ਕਰਨ ਤੋਂ ਪਹਿਲਾਂ ਪੱਕਾ ਪਤਾ ਕਰ ਲਉ ਕੀ ਤੁਹਾਨੂੰ ਉਹਨਾਂ ਨੁਕਤਿਆਂ ਦਾ ਪਤਾ ਹੈ ਜਿਨ੍ਹਾ ਨੂੰ ਅਪਣਾ ਕੇ ਤੁਸੀਂ ਸਿਹਤਮੰਦ ਰਹਿ ਸਕਦੇ ਹੋ ।

ਇੰਡੀਆ ਆਪਣੇ ਦੋਸਤਾਂ ਅਤੇ ਹਿਸ਼ਤੇਦਾਰਾਂ ਨੂੰ ਵਿਜ਼ਿਟ ਕਰਨ ਜਾਣਾ

2010 ਵਿੱਚ , ਕਿਸੇ ਹੋਰ ਕਾਰਨ ਕਰਕੇ ਵਿਦੇਸ਼ ਯਾਤਰਾ ਕਰਨ ਦੀ ਬਜਾਇ ਬਹੁਤੇ ਲੋਕ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਗਏ । ਇਹ ਯੁਨਾਇਟਿਡ ਸਟੇਟ ਤੋਂ ਉਸ ਸਾਲ ਅੰਤਰ ਰਾਸ਼ਟਰੀ ਯਾਤਰਾ ਕਰਨ ਵਾਲਿਆਂ ਦਾ 30% ਸੀ ਜੋ ਤਕਰੀਬਨ 10,000.000 ਯਾਤਰੀਆਂ ਦੇ ਬਰਾਬਰ ਸੀ ।

ਸਾਰੇ ਯਾਤਰੀਆਂ ਨੇ ਰਿਸਕ ਲਿਆ , ਪਰ ਉਹਨਾ ਯਾਤਰੀਆਂ ਲਈ ਬਿਮਾਰ ਹੋਣ ਦਾ ਰਿਸਕ ਹੋਰ ਵੀ  ਵੱਧ ਜਾਂਦਾ ਹੈ ਜਿਹੜੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਮਿਲਣ ਇੰਡੀਆ ਜਾਂਦੇ ਹਨ ਇਹਨਾਂ ਬਿਮਾਰੀਆਂ ਦੇ ਵਿੱਚ ਮਲੇਰੀਆ , ਟਾਇਫਾਇਡ , ਟਿਉਬਰਕਲੋਸਿਸ ,ਹੈਪੇਟਾਇਟਿਸ ਏ , ਅਤੇ ਸੈਕਸੁਲੀ ਟ੍ਰਾਂਸਮਿਟਿਡ ਇਨਫੈਕਸ਼ਨ (ਸਰੀਰਕ ਸੰਬੰਧਾਂ ਕਾਰਨ )ਆਉਦੀਆਂ ਹਨ ।

ਰਿਸਕ ਦੇ ਵਧਣ ਦਾ ਮੁਢਲਾ ਕਾਰਨ ਇਹ ਹੈ ਕਿ ਆਪਣੇ ਦੋਸਤਾਂ ਜਾਂ ਰਿਸ਼ਤੇਦਾਰਾਂ ਨੂੰ ਮਿਲਣ ਜਾਣ ਵਾਲੇ 30% ਯਾਤਰੀ ਹੀ ਸਫ਼ਰ ਤੇ ਜਾਣ ਤੋਂ ਪਹਿਲਾਂ ਵਾਲੀ ਹੈਲਥ ਕੇਅਰ ਲੈਂਦੇ ਹਨ

ਉਹ ਕਿਹੜੇ ਕੁਝ ਕੁ ਕਾਰਨ ਹਨ ਕਿ ਆਪਣੇ ਦੋਸਤਾਂ ਜਾਂ ਰਿਸ਼ਤੇਦਾਰਾਂ ਨੂੰ ਮਿਲਣ ਜਾਣ ਵਾਲੇ ਯਾਤਰੀ ਆਪਣੀ ਸਿਹਤ ਨੂੰ ਬਿਮਾਰੀਆਂ  ਤੋਂ ਬਚਾਉਣ ਵਾਲੀਆਂ ਸਿਹਤ ਸੰਬੰਧੀ ਡਾਕਟਰੀ ਸਹੂਲਤਾਂ ਨਹੀਂ ਲੈਂਦੇ

 • ਉਹ ਲੋਕਲ ਬਿਮਾਰੀਆਂ ਦੇ ਰਿਸਕ ਤੋਂ ਜਾਣੰੂ ਨਹੀਂ ਹੁੰਦੇ ।
 • ਉਹ ਸੋਚਦੇ ਹਨ ਕਿ ਲੋਕਲ ਬਿਮਾਰੀਆਂ ਦਾ ਉਹਨਾਂ ਤੇ ਅਸਰ ਨਹੀਂ ਹੋਵੇਗਾ ।
 • ਉਹਨਾ ਲਈ ਹੈਲਥ ਕੇਅਰ ਲੈਣਾ ਜਾਂ ਹੈਲਥ ਕੇਅਰ ਦੀ ਕਿਸ਼ਤ ਦੇਣੀ ਮੁਸ਼ਕਲ ਹੁੰਦੀ ਹੈ ।
 • ਬਹੁਤੇ ਡਾਕਟਰਾਂ ਨੂੰ ਆਪਣੇ ਦੋਸਤਾਂ ਜਾਂ ਰਿਸ਼ਤੇਦਾਰਾਂ ਨੂੰ ਮਿਲਣ ਜਾਣ ਵਾਲੇ ਯਾਤਰੀਆਂ ਨੰੂ  ਖ਼ਾਸ ਬਿਮਾਰੀਆਂ ਹੋ ਜਾਣ ਸੰਬੰਧੀ ਜਾਣਕਾਰੀ ਨਹੀਂ ਹੁੰਦੀ  । ਉਹ ਉਹਨਾ ਯਾਤਰੀਆਂ ਨੂੰ ਦੂਸਰੇ ਯਾਤਰੀਆਂ ਦੀ ਤਰ੍ਹਾਂ ਹੀ ਸਮਝਦੇ ਹਨ । ਅਤੇ ਦਵਾਈ ਦਿੰਦੇ ਹਨ ।

ਰਿਸਕ ਨੂੰ ਸਮਝਣਾ !

ਛੋਟ ਬਾਰੇ ਗ਼ਲਤ ਧਾਰਨਾਵਾਂ

ਜੇ ਚਾਹੇ ਤੁਸੀਂ ਇੰਡੀਆ ਵਿੱਚ ਜੰਮੇ-ਪਲੇ ਜਾਂ ਰਹਿੰਦੇ ਰਹੇ ਹੋ , ਤਾਂ ਵੀ ਤੁਸੀਂ ਬਿਮਾਰੀਆਂ ਜਿਵੇਂ ਟਾਇ ਫਾਇਡ ਜਾਂ ਮਲੇਰੀਆ ਵਰਗੀਆਂ ਬਿਮਾਰੀਆਂ ਤੋਂ ਬਚੇ ਨਹੀਂ ਰਹਿ ਸਕਦੇ ।ਜਦੋਂ ਕੋਈ ਬੰਦਾ ਕਿਸੇ ਥਾਂ ਤੋਂ ਦੂਸਰੀ ਥਾਂ ਚਲਾ ਜਾਂਦਾ ਹੈ ਤਾਂ ਉਥੋਂ ਦੀਆਂ ਬਿਮਾਰੀਆਂ ਤੋਂ ਬਚੇ ਰਹਿਣ ਦੀ ਛੋਟ ਜਿਸ ਕਰਕੇ ਉਹ ਸੁਰੱਖਿਅਤ ਹੁੰਦਾ ਜਾਂ ਹੁੰਦੀ ਹੈ ਵੀ ਜਲਦੀ ਹੀ ਖ਼ਤਮ ਹੋ ਜਾਂਦੀ ਹੈ । ਯਾਤਰੀ ਜੋ ਆਪਣੇ ਦੋਸਤਾਂ ਜਾਂ ਰਿਸ਼ਤੇਦਾਰਾਂ ਨੂੰ ਮਿਲਣ ਜਾਂਦੇ ਹਨ ਉਹਨਾਂ ਕੋਲ ਉਥੋਂ ਦੇ ਬਿਮਾਰੀਆਂ ਫੈਲਾਉਣ ਵਾਲੇ ਕੀਟਾਣੂਆਂ ਤੋਂ ਬਚਣ ਦੀ ਸ਼ਕਤੀ ਓਨੀ ਨਹੀਂ ਹੁੰਦੀ ਜਿੰਨੀ ਇੰਡੀਆ ਰਹਿਣ ਵਾਲੇ  ਦੋਸਤਾਂ ਅਤੇ ਰਿਸ਼ਤੇਦਾਰਾਂ ਕੋਲ ਹੁੰਦੀ ਹੈ

ਜਦੋਂ ਕੋਈ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਵਿਜਿਟ ਕਰਨ ਜਾਂਦਾ ਹੈ ਤਾਂ ਰਿਸਕ ਵਧ ਜਾਂਦਾ ਹੈ

ਆਪਣੇ ਦੋਸਤਾਂ ਜਾਂ ਰਿਸ਼ਤੇਦਾਰਾਂ ਨੂੰ ਮਿਲਣ ਜਾਣ ਵਾਲੇ ਯਾਤਰੀ ਟ੍ਰੈਵਲ਼ ਸੰਬੰਧਿਤ ਬਿਮਾਰੀਆਂ ਉਤਪੰਨ ਕਰਦੇ ਹਨ ਕਿਉਂਕੇ ਘੁੰਮਣ -ਫਿਰਨ ਗਏ ਯਾਤਰੀਆਂ ਨਾਲੋਂ ਉਹ ਲੋਕਲ ਵਿੱਚ ਜਿਆਦਾ  ਡੂੰਘਾਈ ਨਾਲ ਵਿਅਸਤ ਹੁੰਦੇ ਹਨ ਇਹ ਯਾਤਰੀ ਜ਼ਿਆਦਾ ਲੋਕਲ ਭੋਜਨ ਖਾਂਦੇ ਹਨ ਅਤੇ ਦੂਸਰੇ ਅੰਤਰ ਰਾਸ਼ਟਰੀ ਟ੍ਰੈਵਲਰਜ ਨਾਲੋਂ ਜਿਆਦਾ ਲੰਮਾ ਸਮਾਂ ਰਹਿੰਦੇ ਹਨ

 • ਅਮਰੀਕਾ ਵਿੱਚ 54%  ਬਾਹਰੋਂ ਆਏ ਮਲੇਰੀਏ ਦੇ ਕੇਸਾਂ  ਵਿਚੋਂ ਉਹਨਾ  ਯਾਤਰੀਆਂ ਦੇ ਸਨ ਜੋ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾ ਨੂੰ ਮਿਲਣ ਗਏ ਸਨ ( ਘੰੁਮਣ- ਫਿਰਨ  ਜਾਂ ਬਿਜਨਸ ਕਰਨ ਵਾਲੇ ਯਾਤਰੀਆਂ ਨਾਲੋਂ 8-10 ਗੁਣਾਂ ਜ਼ਿਅਦਾ ) ।
 • ਟਾਇਫਾਇਡ ਦੇ ਕੇਸਾਂ ਵਿੱਚੋਂ 66% ਕੇਸ ਉਹਨਾ  ਯਾਤਰੀਆਂ ਦੇ ਸਨ ਜੋ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾ ਨੂੰ ਮਿਲਣ ਗਏ ਸਨ ।
 • ਪੈਰਾਟਾਇਫਾਇਡ ਏ ਕੇਸਾ ਵਿਚੋਂ 90% ਕੇਸ ਦੱਖਣੀ ਏਸ਼ੀਆ ਤੋਂ ਆਏ ਸਨ ।

ਟ੍ਰੈਵਲ ਕਰਨ ਤੋਂ ਪਹਿਲਾਂ ਪ੍ਰਾਪਤ ਕਰਨ ਵਾਲੀ ਡਾਕਟਰੀ ਸਹੂਲਤ ਦੀ ਘਾਟ

ਇੰਡੀਆ ਨੰੂ ਜਾਣ ਵਾਲੇ ਯਾਤਰੀਆਂ ਵਿੱਚੋਂ 30% ਤੋਂ ਵੀ ਘੱਟ ਹਨ ਜਿਹੜੇ ਆਪਣੇ ਟਰਿਪ ਤੇ ਜਾਣ ਤੋਂ ਪਹਿਲਾਂ ਡਾਕਟਰੀ ਸਹਾਇਤਾ ਲੈਂਦੇ ਹਨ । ਯਾਤਰੀਆਂ ਨੂੰ ਇੰਡੀਆ ਜਾਣ ਤੋਂ ਪਹਿਲਾਂ ਆਪਣੇ ਡਾਕਟਰ ਕੋਲੋਂ ਆਪਣੀ ਸਿਹਤ ਸੰਬੰਧੀ ਸਲਾਹ ਜਰੂਰ ਲੈਣੀ ਚਾਹੀਦੀ ਹੈ । ਪਹਿਲਾਂ ਲਈ ਡਾਕਟਰੀ ਸਲਾਹ ਟ੍ਰੈਵਲ ਸੰਬੰਧਿਤ ਬਿਮਾਰੀਆਂ ਦੀ ਗਿਣਤੀ ਅਤੇ ਬਿਮਾਰੀ ਦੇ ਬੁਰੇ ਪ੍ਰਭਾਵ ਨੂੰ ਬਹੁਤ ਹੱਦ ਤੱਕ ਘਟਾ ਸਕਦੀ ਹੈ ।

ਨਕਲੀ ਅਤੇ ਘੱਟ ਸਟੈਂਡਰਡ ਵਾਲੀਆਂ ਦਵਾਈਆਂ

ਇੰਡੀਆ ਵਿੱਚ ਲਈਆਂ ਦਵਾਈਆਂ ਅਤੇ ਟੀਕੇ ਹੋ ਸਕਦਾ ਹੈ ਕਿ ਇੰਨੇ ਪ੍ਰਭਾਵਸ਼ਾਲੀ ਵੀ ਨਾ ਹੋਣ ਅਤੇ ਸਿਹਤ ਲਈ ਖਤਰਾ ਵੀ ਹੋ ਸਕਦੇ ਹਨ । ਇਸ ਰਿਸਕ ਤੋਂ ਬਿਨਾ , ਕਈ ਯਾਤਰੀਆਂ ਨੂੰ  ਅਮਰੀਕਾ ਤੋਂ ਦਵਾਈਆ  ਲੈ ਕੇ ਜਾਣ ਨਾਲੋਂ ਇੰਡੀਆ ਵਿੱਚ ਹੈਲਥ ਕੇਅਰ ਸਪਲਾਈ ਲੈਣ ਲਈ ਹੋ ਸਕਦਾ ਹੈ,  ਇੰਤਜਾਰ ਵੀ ਕਰਨਾ ਪਵੇ ।

 • ਸਾਉਥ ਏਸ਼ੀਆ ਵਿੱਚ ਹੋਈ ਸਟੱਡੀ ਤੋਂ ਪਤਾ ਲੱਗਦਾ ਹੈ ਕਿ 50% ਤੱਕ ਲੋਕਲ ਖਰੀਦੀਆਂ ਗਈਆਂ ਐਂਟੀ ਮਲੇਰੀਆ ਦਵਾਈਆ ਦਾ ਸਟੈਂਡਰਡ ਪੂਰਾ ਨਹੀਂ ਸੀ ।
 • 88% ਮੂੰਹ ਰਾਹੀਂ ਲੈਣ ਵਾਲੀਆਂ ਵੇਚੀਆਂ ਜਾਂਦੀਆਂ ਮਲੇਰੀਆ ਦਵਾਈਆਂ ਨਕਲੀ ਅਤੇ ਨੀਵੇਂ  ਪੱਧਰ ਦੀਆਂ ਸੀ ।

ਸਹੀ ਤੌਰ ਤੇ ਏਸ਼ੀਆ ਦੇ ਕਈ ਹਿਸਿਆਂ ਵਿੱਚ ਨਕਲੀ ਅਤੇ ਨੀਵੇਂ ਪੱਧਰ ਦੀਆਂ ਦਵਾਈਆਂ ਖਰੀਦਣ ਦਾ ਚਾਂਸ 30% ਵੱਧ ਹੈ ।

ਬਿਮਾਰੀ ਤੇ ਹੋਣ ਵਾਲਾ ਖਰਚਾ

ਯਾਦ ਰੱਖੋ : ਕਿਸੇ ਬਿਮਾਰੀ ਦੇ ਪਰਹੇਜ਼  ਨਾਲੋਂ ਇਲਾਜ ਕਿਤੇ ਜਿਆਦਾ ਮਹਿੰਗਾ ਹੁੰਦਾ ਹੈ  , ਇਸ ਕਰਕੇ ਯਾਤਰਾ ਤੇ ਜਾਣ ਵਾਲੇ ਹੁਣ ਥੋੜਾ ਖ਼ਰਚਾ ਕਰਕੇ ਬਾਅਦ ਵਿੱਚ ਬਿਮਾਰ ਹੋ ਕੇ ਹੋਣ ਵਾਲੇ ਖਰਚੇ ਤੋਂ ਬਚ ਸਕਦੇ ਹਨ ।

ਬਿਮਾਰੀ                               ਿੲੱਕ ਬੰਦੇ ਦੇ ਇਲਾਜ਼ ਤੇ ਹੋਣ ਵਾਲਾ ਖ਼ਰਚ                              ਪਰਹੇਜ਼

ਮਲੇਰੀਆ                            $25,000                                                                            $200 ਤੋਂ ਘੱਟ

ਹੈਪੇਟਾਇਟਿਸ ਏ                  $1,800 - $2,500 ਅਤੇ ਅੌਸਤਨ 27 ਦਿਨਾਂ ਦੇ ਕੰਮ                 $300 ਤੋਂ ਘੱਟ ਦੋਵੇਂ ਟੀਕੇ ਦਵਾਈ ਤੇ
                                           ਦਾ ਨੁਕਸਾਨ 

ਮੈਡੀਕਲ ਹੈਲਪ ਦੇਣ            $25,000 - $250,000                                                         ਮੈਡੀਕਲ ਹੈਲਪ ਦੇਣ ਲਈ ਕਿਸੇ ਥਾਂ ਤੋਂ ਹੋਰ ਥਾਂ ਲਿਜਾਣ ਦੀ ਇੰਨਸ਼ੋਰੈਂਸ 1-3
ਲਈ ਕਿਸੇ ਥਾਂ ਤੋਂ ਹੋਰ ਥਾਂ                                                                                                  ਹਫ਼ਤੇ ਵਿੱਚ $15 - $ 300
ਲਿਜਾਣ               

ਸਿਹਤ ਦੀ ਸੁਰੱਖਿਆ ਲਈ ਸਲਾਹ

 • ਆਪਣੀ ਯਾਤਰਾ ਦੇ ਘੱਟ ਤੋਂ ਘੱਟ  4 - 6 ਹਫ਼ਤੇ ਪਹਿਲਾਂ ਆਪਣੇ ਡਾਕਟਰ ਕੋਲ ਜਾਵੋ ।
 • ਬਿਮਾਰੀ ਤੋਂ ਬਚਣ ਲਈ ਪਤਾ ਕਰੋ ਕਿ ਤੁਹਾਡਾ ਇਮਿਉਨ ਸਿਸਟਮ ਵਧੀਆ ਹੈ ।
 • ਯੂਨਾਇਟਿਡ ਸਟੇਟ ਤੋਂ ਬਾਹਰ ਜਾਣ ਤੋਂ ਪਹਿਲਾਂ ਜਰੂਰੀ ਟੀਕੇ ਅਤੇ ਦਵਾਈਆਂ ਜਰੂਰ ਲਓ ।
 • ਟ੍ਰੈਵਲ ਹੈੱਲਥ ਇੰਸ਼ੋਰੈਂਸ ਦੀਆਂ ਚੋਣਾਂ ਦੀ ਖੋਜ ਕਰੋ । ਜਿਹੜੇ ਯਾਤਰੀ ਵਿਦੇਸ਼ ਜਾ ਕੇ ਬਿਮਾਰ ਹੋ ਜਾਂਦੇ ਹਨ ,   ਹੋ ਸਕਦਾ ਹੈ  ,ਉਹਨਾ ਨੂੰ ਉਥੇ ਯੁਨਾਇਟਿਡ ਸਟੇਟ ਦੀ ਹੈਲਥ  ਇੰਸ਼ੋਰੈਂਸ ਨਾਲ ਡਾਕਟਰੀ ਸਹਾਇਤਾ ਨਾ ਮਿਲੇ ।
 • ਸਿਹਤਮੰਦ ਯਾਤਰਾ ਨੁਕਤਿਆਂ ਲਈ ਸੀਡੀਸੀ  ਦੀ ਵੈੱਬ ਸਾਈਟ ਤੇ ਚੈੱਕ ਕਰੋ ।
 • ਗੰਦਾ  ਭੋਜਨ ਅਤੇ ਪਾਣੀ ਵੀ ਟਾਇਫਾਇਡ ਅਤੇ ਹੈਪੇਟਾਇਟਸ ਏ ਵਰਗੀਆਂ ਬਿਮਾਰੀਆਂ ਹੋਣ ਦਾ ਕਾਰਨ ਹੋ ਸਕਦੇ ਹਨ । ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਖੁਸ਼ੀਆਂ ਮਨਾਓ , ਪਰ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਸ਼ੁੱਧ ਤਾਜਾ ਖਾਣਾ ਖਾਣ ਦੇ ਨੁਕਤੇ ਯਾਦ ਰੱਖਣਾ ।

ਯਾਦ ਰੱਖਣਯੋਗ ਗੱਲਾਂ

ਟ੍ਰੈਵਲ ਕਰਨਾ ਖੁਸ਼ੀਆਂ ਭਰਿਆ ਹੋ ਸਕਦਾ ਹੈ ਪਰ ਯਾਤਰਾ ਦੌਰਾਨ ਬਿਮਾਰ ਹੋ ਜਾਣਾ ਕਿਸੇ ਦਾ ਵੀ ਸਫਰ ਖਰਾਬ ਕਰ ਸਕਦਾ ਹੈ ।ਜੋ ਵੀ ਟ੍ਰੈਵਲਰਜ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਮਿਲਣ ਇੰਡੀਆ ਜਾਂਦੇ ਹਨ ਉਹ ਟ੍ਰੈਵਲ ਸੰਬੰਧੀ ਬਿਮਾਰੀਆਂ ਤੋਂ ਬਿਮਾਰ ਹੋਣ ਦੇ ਜਿਆਦਾ ਰਿਸਕ ਤੇ ਹੁੰਦੇ ਹਨ । ਇਸ ਗਰੁੱਪ ਦੇ ਯਾਤਰੀਆਂ ਨੂੰਮਲੇਰੀਆ ,ਟਾਇਫਾਇਡ ,ਟਿਉਬਰਕਲੋਸਿਸ ,ਹੈਪੇਟਾਇਟਿਸ ਏ , ਅਤੇ ਸੈਕਸੁਲੀ ਟ੍ਰਾਂਸਮਿਟਿਡ ਇਨਫੈਕਸ਼ਨ ਹੋਣ ਦਾ ਰਿਸਕ  ਦੂਸਰੇ ਕਿਸੇ ਵੀ ਵਿਦੇਸ਼ ਯਾਤਰਾ ਕਰਨ ਵਾਲੇ ਨਾਲੋਂ ਜਿਆਦਾ ਹੁੰਦਾ ਹੈ ।ਇੰਡੀਆ ਜਾਣ ਵਾਲੇਯਾਤਰੀ ਨੂੰ ਚਾਹੀਦਾ ਹੈ ਕਿ ਆਪਣੀ ਯਾਤਰਾ ਦੇ ਘੱਟ ਤੋਂ ਘੱਟ  4 - 6 ਹਫ਼ਤੇ ਪਹਿਲਾਂ ਆਪਣੇ ਡਾਕਟਰ ਕੋਲ ਜਾਣ ।


References

 • Baggett, H. C., Graham, S., Kozarsky, P. E., Gallagher, N., Blumensaadt, S., Bateman, J., Edelson, P. J., Arguin, P. M., Steele, S., Russell, M. and Reed, C. (2009), Pretravel Health Preparation Among US Residents Traveling to India to VFRs: Importance of Ethnicity in Defining VFRs. Journal of Travel Medicine, 16: 112–118. doi: 10.1111/j.1708-8305.2008.00284.x
 • Bui, Y.-G., Trépanier, S., Milord, F., Blackburn, M., Provost, S. and Gagnon, S. (2011), Cases of Malaria, Hepatitis A, and Typhoid Fever Among VFRs, Quebec (Canada). Journal of Travel Medicine, 18: 373–378. doi: 10.1111/j.1708-8305.2011.00556.x
 • Leder K, Torresi J, Brownstein JS, Wilson ME, Keystone JS, Barnett E, Schwartz E, Schlagenhauf P, Wilder-Smith A, Castelli F, von Sonnenburg F, Freedman DO, Cheng AC; GeoSentinel Surveillance Network. Travel-associated illness trends and clusters, 2000-2010. Emerg Infect Dis. 2013 Jul;19(7):1049-73. doi: 10.3201/eid1907.121573. PubMed PMID: 23763775; PubMed Central PMCID: PMC3713975.
 • Gungabissoon U, Andrews N, Crowcroft NS. Hepatitis A virus infection in people of South Asian origin in England and Wales: analysis of laboratory reports between 1992 and 2004. Epidemiol Infect. 2007 May;135(4):549-54. Epub 2006 Sep 26. PubMed PMID: 16999877; PubMed Central PMCID: PMC2870611.